ਮੁੰਬਈ, 2 ਜੁਲਾਈ
ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਫੇਸਬੁੱਕ ’ਤੇ ਨੂਪੁਰ ਸ਼ਰਮਾ ਨੂੰ ਸਮਰਥਨ ਦੇਣ ਵਾਲੇ ਕੈਮਿਸਟ ਉਮੇਸ਼ ਕੋਲ੍ਹੇ ਦੀ ਹੱਤਿਆ ਦੇ ਸਬੰਧ ਵਿੱਚ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਮੁੱਖ ਮੁਲਜ਼ਮ ਸ਼ੇਖ ਇਰਫਾਨ ਵੀ ਸ਼ਾਮਲ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਰਫਾਨ ਇਕ ਐੱਨਜੀਓ ਚਲਾਉਂਦਾ ਹੈ। ਉਸ ਨੂੰ ਨਾਗਪੁਰ ਤੋਂ ਗ੍ਰਿਫ਼਼ਤਾਰ ਕੀਤਾ ਗਿਆ ਹੈ। -ਏਜੰਸੀ