ਨਵੀਂ ਦਿੱਲੀ: ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਮੌਤ ਦੇ ਮਾਮਲੇ ’ਚ ਬਾਲ ਹੱਕਾਂ ਬਾਰੇ ਇਕਾਈ ਐਨਸੀਪੀਸੀਆਰ ਨੇ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੇ ਡੀਸੀ ਨੂੰ ਤਲਬ ਕੀਤਾ ਹੈ। ਮਹਾਰਾਸ਼ਟਰ ਦੇ ਹਸਪਤਾਲ ਦੇ ਵਿਸ਼ੇਸ਼ ਸੰਭਾਲ ਯੂਨਿਟ ਵਿਚ ਸ਼ਨਿਚਰਵਾਰ ਅੱਗ ਲੱਗ ਗਈ ਸੀ ਤੇ ਦਸ ਬੱਚਿਆਂ ਦੀ ਮੌਤ ਹੋ ਗਈ ਸੀ। ਬੱਚਿਆਂ ਦੀ ਉਮਰ ਇਕ ਤੋਂ ਤਿੰਨ ਮਹੀਨਿਆਂ ਵਿਚਾਲੇ ਸੀ। ਨੌਂ ਜਨਵਰੀ ਨੂੰ ਬਾਲ ਹੱਕਾਂ ਦੀ ਰਾਖੀ ਬਾਰੇ ਕਮਿਸ਼ਨ (ਐਨਸੀਪੀਸੀਆਰ) ਨੇ ਇਸ ਮਾਮਲੇ ਵਿਚ 48 ਘੰਟਿਆਂ ’ਚ ਰਿਪੋਰਟ ਮੰਗੀ ਸੀ। ਕਮਿਸ਼ਨ ਨੂੰ ਹਾਲੇ ਤੱਕ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਕੀਤੀ ਕਾਰਵਾਈ ਬਾਰੇ ਕੋਈ ਰਿਪੋਰਟ ਨਹੀਂ ਸੌਂਪੀ ਹੈ। -ਪੀਟੀਆਈ