ਲਾਤੂਰ, 23 ਮਈ
ਮਹਾਰਾਸ਼ਟਰ ਦੇ ਲਾਤੁਰ ਜ਼ਿਲ੍ਹੇ ਦੀ ਨਿਲਾਂਗਾ ਤਹਿਸੀਲ ਵਿੱਚ ਇੱਕ ਵਿਆਹ ਦੀ ਦਾਅਵਤ ਖਾਣ ਮਗਰੋਂ 330 ਤੋਂ ਵੱਧ ਜਣਿਆਂ ਹਾਲਤ ਖ਼ਰਾਬ ਹੋ ਗਈ। ਇਹ ਜਾਣਕਾਰੀ ਇੱਕ ਸਿਹਤ ਅਧਿਕਾਰੀ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਕੇਦਾਰਪੁਰ ਪਿੰਡ ਵਿੱਚ ਵਾਪਰੀ, ਜਿੱਥੇ ਸੈਂਕੜੇ ਲੋਕਾਂ ਲਈ ਖਾਣਾ ਤਿਆਰ ਕੀਤਾ ਗਿਆ ਸੀ। ਅਧਿਕਾਰੀ ਮੁਤਾਬਕ ਖਾਣਾ ਮਗਰੋਂ ਲੋਕਾਂ ਬੇਚੈਨੀ ਦੀ ਸ਼ਿਕਾਇਤ ਕੀਤੀ ਅਤੇ ਜਦਕਿ ਕੁੱਝ ਉਲਟੀਆਂ ਕਰਨ ਲੱਗ ਪਏ। ਕੇਦਾਰਪੁਰ ਤੇ ਜਾਵਾਲਗਾ ਦੇ ਕੁੱਲ 336 ਲੋਕਾਂ ਨੂੰ ਅੰਬੁਲਗਾ ਸਿਹਤ ਕੇਂਦਰ ਲਿਜਾਇਆ ਗਿਆ ਜਦਕਿ ਕੁੱਝ ਦਾ ਇਲਾਜ ਵਾਲਾਂਦੀ ਸਿਹਤ ਕੇਂਦਰ ਵਿੱਚ ਕੀਤਾ ਗਿਆ। ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ।