ਮੁੰਬਈ: ਮਹਾਰਾਸ਼ਟਰ ਵਿੱਚ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਵਜ਼ਾਰਤ ਦਾ ਵਿਸਥਾਰ ਰਾਸ਼ਟਰਪਤੀ ਅਹੁਦੇ ਲਈ ਭਲਕੇ ਸੋਮਵਾਰ ਨੂੰ ਹੋਣ ਵਾਲੀ ਚੋਣ ਤੋਂ ਬਾਅਦ ਕੀਤੇ ਜਾਣ ਦੀ ਸੰਭਾਵਨਾ ਹੈ। ਸ਼ਿਵ ਸੈਨਾ ਵਿਧਾਇਕਾਂ ਦੀ ਬਗ਼ਾਵਤ ਕਾਰਨ ਮਹਾ ਵਿਕਾਸ ਅਗਾੜੀ ਸਰਕਾਰ ਡਿੱਗਣ ਮਗਰੋਂ ਸ਼ਿੰਦੇ ਨੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾ ਲਈ ਸੀ। ਸ਼ਿੰਦੇ ਨੇ 30 ਜੂਨ ਨੂੰ ਮੁੱਖ ਮੰਤਰੀ ਅਤੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਮਹਾਰਾਸ਼ਟਰ ਵਜ਼ਾਰਤ ਵਿੱਚ ਇਸ ਸਮੇਂ ਸ਼ਿੰਦੇ ਤੇ ਫੜਨਵੀਸ ਹੀ ਹਨ। ਹਾਲਾਂਕਿ, ਭਾਜਪਾ ਜਾਂ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਦੇ ਬਾਗ਼ੀ ਧੜੇ ਨੇ ਕੈਬਨਿਟ ਦੇ ਵਿਸਥਾਰ ਸਬੰਧੀ ਹਾਲੇ ਤੱਕ ਕੋਈ ਤਰੀਕ ਨਹੀਂ ਐਲਾਨੀ। -ਪੀਟੀਆਈ