ਠਾਣੇ: ਮਹਾਰਾਸ਼ਟਰ ਦੇ ਮੰਤਰੀ ਦੇ ਨਾਂ ਉਤੇ ਫ਼ਰਜ਼ੀ ਫੇਸਬੁੱਕ ਖਾਤਾ ਬਣਾ ਕੇ ਇਤਰਾਜ਼ਯੋਗ ਪੋਸਟ ਕਰਨ ਵਾਲੇ ਇਕ ਵਿਅਕਤੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿਚ 8 ਅਪਰੈਲ ਨੂੰ ਸ਼ਿਕਾਇਤ ਦਰਜ ਕੀਤੀ ਸੀ ਤੇ ਜਾਂਚ ਕੀਤੀ ਜਾ ਰਹੀ ਸੀ। ਮੁਲਜ਼ਮ ਦੀ ਸ਼ਨਾਖ਼ਤ 28 ਸਾਲਾ ਕੰਟਰੈਕਟ ਸੁਪਰਵਾਈਜ਼ਰ ਵਜੋਂ ਹੋਈ ਹੈ ਤੇ ਉਸ ’ਤੇ ਆਈਪੀਸੀ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। -ਪੀਟੀਆਈ