ਮੁੰਬਈ, 3 ਮਾਰਚ
ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵਿਧਾਇਕਾਂ ਦੇ ਨਾਅਰੇਬਾਜ਼ੀ ਕਾਰਨ ਰਾਜ ਵਿਧਾਨ ਸਭਾ ਦੇ ਸਾਂਝੇ ਇਜਲਾਸ ਵਿੱਚ ਆਪਣਾ ਭਾਸ਼ਨ ਵਿਚਾਲੇ ਛੱਡ ਕੇ ਵਿਧਾਨ ਭਵਨ ਤੋਂ ਬਾਹਰ ਚਲੇ ਗਏ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੀ ਸੂਬਾ ਇਕਾਈ ਦੇ ਪ੍ਰਧਾਨ ਅਤੇ ਜਲ ਸਰੋਤ ਮੰਤਰੀ ਜਯੰਤ ਪਾਟਿਲ ਨੇ ਦਾਅਵਾ ਕੀਤਾ ਕਿ ਸੱਤਾਧਾਰੀ ਮਹਾ ਵਿਕਾਸ ਅਗਾੜੀ (ਐੱਮਵੀਏ) ਦੇ ਵਿਧਾਇਕਾਂ ਨੇ ਮਰਾਠਾ ਯੋਧਾ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰਸ਼ੰਸਾ ਵਿੱਚ ਨਾਅਰੇਬਾਜ਼ੀ ਕੀਤੀ, ਜਦ ਕਿ ਭਾਜਪਾ ਦੇ ਵਿਧਾਇਕਾਂ ਨੇ ‘ਘਟੀਆ’ ਨਾਅਰੇਬਾਜ਼ੀ ਕੀਤੀ ਜਿਸ ਨੂੰ ਰਾਜਪਾਲ ਬਰਦਾਸ਼ਤ ਨਹੀਂ ਕਰ ਸਕੇ।