ਮੁੰਬਈ, 8 ਜੁਲਾਈ
ਮਹਾਰਾਸ਼ਟਰ ਦੇ ਕੇਂਦਰੀ ਜ਼ਿਲ੍ਹੇ ਔਰੰਗਾਬਾਦ ਅਧੀਨ ਇੱਕ ਪਿੰਡ ਵਿੱਚ ਅੱਜ ਬਿਜਲੀ ਦਾ ਨਵਾਂ ਕੁਨੈਕਸ਼ਨ ਦੇਣ ਦੇ ਕੰਮ ਦੌਰਾਨ ਕਰੰਟ ਲੱਗਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਇਹ ਘਟਨਾ ਦੁਪਹਿਰ ਲਗਪਗ ਤਿੰਨ ਵਜੇ ਇੱਥੋਂ ਲਗਪਗ 375 ਕਿਲੋਮੀਟਰ ਦੂਰ ਹਿਵਾਰਖੇੜਾ-ਨੰਦਗਿਰਵੜ ਪਿੰਡ ਵਿੱਚ ਵਾਪਰੀ ਜਿੱਥੇ ਬਿਜਲੀ ਦਾ ਨਵਾਂ ਕੁਨੈਕਸ਼ਨ ਦੇਣ ਲਈ ਕੰਮ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਚਾਰੇ ਜਣਿਆਂ ਨੂੰ ਬਿਜਲੀ ਦਾ ਜਬਰਦਸਤ ਝਟਕਾ ਲੱਗਿਆ ਤੇ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।