ਮੰਬਈ, 1 ਨਵੰਬਰ
ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਰਾਸ਼ਟਰੀ ਕਾਂਗਰਸ ਪਾਰਟੀ ਦੇ ਆਗੂ ਏਕਨਾਥ ਖੜਸੇ ਐਤਵਾਰ ਸ਼ਾਮ ਨੂੰ ਇਕ ਸੜਕ ਹਾਦਸੇ ਵਿੱਚ ਵਾਲ ਵਾਲ ਬਚ ਗਏ। ਜਾਣਕਾਰੀ ਅਨੁਸਾਰ ਖੜਸੇ ਆਮਲਨੇਰ ਤੋਂ ਜਲਗਾਓਂ ਜਾ ਰਹੇ ਸਨ ਕਿ ਰਾਹ ਵਿੱਚ ਉਨ੍ਹਾਂ ਦੀ ਗੱਡੀ ਦਾ ਟਾਇਰ ਫਟ ਗਿਆ ਪਰ ਡਰਾਈਵਰ ਨੇ ਗੱਡੀ ਨੂੰ ਕੰਟਰੋਲ ਕਰ ਲਿਆ, ਜਿਸ ਨਾਲ ਕੋਈ ਜ਼ਖ਼ਮੀ ਨਹੀਂ ਹੋਇਆ। ਦੱਸਣਯੋਗ ਹੈ ਕਿ ਜ਼ਮੀਨ ’ਤੇ ਕਬਜ਼ੇ ਨਾਲ ਸਬੰਧਤ ਦੋਸ਼ਾਂ ਕਾਰਨ 2016 ਵਿੱਚ ਦੇਵੇਂਦਰ ਫੜਨਵੀਸ ਸਰਕਾਰ ਤੋਂ ਕੱਢੇ ਜਾਣ ਬਾਅਦ ਖੜਸੇ ਭਾਜਪਾ ਤੋਂ ਨਾਰਾਜ਼ ਸਨ। ਹਾਲ ਹੀ ਵਿੱਚ ਉਹ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ। – ਪੀਟੀਆਈ