ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪੁਣੇ ਦੇ ਬਿਲਡਰ ਅਵਿਨਾਸ਼ ਭੌਸਲੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ 40 ਕਰੋੜ ਰੁਪਏ ਤੋਂ ਵੱਧ ਦੇ ਅਸਾਸੇ ਜ਼ਬਤ ਕੀਤੇ ਹਨ। ਜ਼ਬਤ ਅਸਾਸਿਆਂ ’ਚ ਇਕੁਇਟੀ ਬਾਂਡ ਅਤੇ ਤਿੰਨ ਲਗਜ਼ਰੀ ਹੋਟਲਾਂ ਦੇ ਸ਼ੇਅਰ ਸ਼ਾਮਲ ਹਨ। ਏਜੰਸੀ ਨੇ ਅੱਜ ਇੱਕ ਬਿਆਨ ਰਾਹੀਂ ਦੱਸਿਆ ਕਿ ਇਹ ਕਾਰਵਾਈ ਵਿਦੇਸ਼ੀ ਵਟਾਂਦਰਾ ਪ੍ਰਬੰਧਨ ਕਾਨੂੰਨ (ਐੱਫਈਐੱਮਏ) ਕਾਨੂੰਨ ਦੀ ਉਲੰਘਣਾ ਸਬੰਧੀ ਮਾਮਲੇ ਤਹਿਤ ਕੀਤੀ ਗਈ ਹੈ। ਬਿਆਨ ’ਚ ਕਿਹਾ ਗਿਆ ਕਿ ਪੁਣੇ ਅਧਾਰਿਤ ਕਲਾਸਿਕ ਸਿਟੀ ਇਨਵੈਸਟਮੈਂਟ ਪ੍ਰਾਈਵੇਟ ਲਿਮਿਟਡ ਦੇ ਜ਼ਬਤ ਕੀਤੇ ਗਏ ਅਸਾਸੇ ਸ਼ੇਅਰਾਂ ਦੇ ਰੂਪ ਵਿੱਚ ਹਨ, ਜਿਹੜੇ ਕਿ ਉਸ ਦੀ ਮਾਲਕੀ ਵਾਲੇ ਤਿੰਨ ਲਗਜ਼ਰੀ ਹੋਟਲਾਂ (ਪੁਣੇ, ਨਾਗਪੁਰ ਅਤੇ ਗੋਆ) ਦੇ ਹਨ। -ਪੀਟੀਆਈ