ਵਡੋਦਰਾ, 26 ਜੂਨ
ਭਾਵੇਂ ਭਾਜਪਾ ਨੇ ਅਧਿਕਾਰਤ ਤੌਰ ‘ਤੇ ਸ਼ਿਵ ਸੈਨਾ ਦੀ ਅੰਦਰੂਨੀ ਖਿੱਚੋਤਾਣ ਤੋਂ ਖੁਦ ਨੂੰ ਦੂਰ ਰੱਖਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਗੁਹਾਟੀ ਵਿੱਚ ਡੇਰਾ ਲਾਈ ਬੈਠੇ ਬਾਗੀ ਨੇਤਾ ਏਕਨਾਥ ਸ਼ਿੰਦੇ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵਡੋਦਰਾ ‘ਚ ਕਿਸੇ ਅਣਦੱਸੀ ਥਾਂ ‘ਤੇ ਇਹ ਮੀਟਿੰਗ ਵੀਰਵਾਰ ਜਾਂ ਸ਼ੁੱਕਰਵਾਰ ਦੀ ਰਾਤ ਕੀਤੀ ਹੈ। ਵਡੋਦਰਾ ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਦੋ ਚਾਰਟਰਡ ਅਤੇ ਬੀਐੱਸਐੱਫ ਦਾ ਜਹਾਜ਼ ਉਤਰਿਆ। ਇੱਕ ਚਾਰਟਰਡ ਜਹਾਜ਼ ਨੇ ਦਿੱਲੀ ਤੋਂ ਵਡੋਦਰਾ ਲਈ ਉਡਾਣ ਭਰੀ ਸੀ, ਜੋ ਏਕਨਾਥ ਸ਼ਿੰਦੇ ਨੂੰ ਲੈ ਕੇ ਆਇਆ ਸੀ ਅਤੇ ਦੂਜੀ ਚਾਰਟਰਡ ਫਲਾਈਟ ਦੇਵੇਂਦਰ ਫੜਨਵੀਸ ਮੁੰਬਈ ਤੋਂ ਲੈ ਕੇ ਤੋਂ ਉਤਰੀ ਸੀ। ਇਨ੍ਹਾਂ ਦੋਨਾਂ ਫਲਾਈਟਾਂ ਦੇ ਲੈਂਡ ਹੋਣ ਤੋਂ ਪਹਿਲਾਂ ਅਮਿਤ ਸ਼ਾਹ ਬੀਐੱਸਐੱਫ ਦੇ ਜਹਾਜ਼ ਵਿੱਚ ਆਏ ਅਤੇ ਸਰਕਟ ਹਾਊਸ ਵਿੱਚ ਗਏ। ਦੇਰ ਰਾਤ ਸ਼ਾਹ ਘੱਟੋ-ਘੱਟ ਸੁਰੱਖਿਆ ਕਰਮਚਾਰੀਆਂ ਦੇ ਨਾਲ ਸਰਕਟ ਹਾਊਸ ਤੋਂ ਬਾਹਰ ਕਿਸੇ ਅਣਦੱਸੀ ਜਗ੍ਹਾ ‘ਤੇ ਚਲੇ ਗਏ, ਜਿਥੇ ਤਿੰਨਾਂ ਵਿਚਾਲੇ ਬੈਠਕ ਹੋਈ। ਸੂਤਰਾਂ ਨੇ ਦੱਸਿਆ ਕਿ ਇਹ ਬੈਠਕ ਦੋ ਘੰਟੇ ਤੱਕ ਚੱਲੀ, ਜਿੱਥੇ ਹਰ ਪਹਿਲੂ ‘ਤੇ ਚਰਚਾ ਕੀਤੀ ਗਈ। ਇੱਥੋਂ ਤੱਕ ਕਿ ਕਾਨੂੰਨੀ ਪਹਿਲੂਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਸੀ ਸੂਤਰਾਂ ਨੇ ਦੱਸਿਆ ਕਿ ਸ਼ਾਮ 5 ਵਜੇ ਤੋਂ ਪਹਿਲਾਂ ਦੋ ਚਾਰਟਰਡ ਉਡਾਣਾਂ ਨੇ ਉਡਾਣ ਭਰੀ। ਇੱਕ ਜਹਾਜ਼ ਮੁੰਬਈ ਅਤੇ ਦੂਜਾ ਦਿੱਲੀ ਲਈ ਰਵਾਨਾ ਹੋਇਆ। ਸ਼ਾਹ ਰੁਕੇ ਰਹੇ ਕਿਉਂਕਿ ਉਨ੍ਹਾਂ ਨੇ ਸ਼ਨਿਚਰਵਾਰ ਨੂੰ ਕੇਵੜੀਆ ਕਲੋਨੀ ਦੇ ਸਮਾਗਮ ਵਿੱਚ ਸ਼ਾਮਲ ਹੋਣਾ ਸੀ