ਮੁੰਬਈ, 29 ਨਵੰਬਰ
ਮਹਾਰਾਸ਼ਟਰ ਵਿਚ ਕਰੋਨਾ ਦੇ ਕੇਸ ਦੁਬਾਰਾ ਆਉਣੇ ਸ਼ੁਰੂ ਹੋ ਗਏ ਹਨ। ਮੁੰਬਈ ਦੇ ਨਾਲ ਠਾਣੇ ਦੇ ਭਵਿੰਡੀ ਦੇ ਬਿਰਧ ਆਸ਼ਰਮ ਵਿਚ ਰਹਿ ਰਹੇ 69 ਬਜ਼ੁਰਗਾਂ ਨੂੰ ਕਰੋਨਾ ਹੋ ਗਿਆ ਹੈ ਪਰ ਸਾਰਿਆਂ ਦੀ ਹਾਲਤ ਸਥਿਰ ਹੈ। ਦੂਜੇ ਪਾਸੇ ਦੱਖਣੀ ਅਫਰੀਕਾ ਤੋਂ ਡੋਮਬਿਵਲੀ ਆਉਣ ਵਾਲਾ ਵਿਅਕਤੀ ਕਰੋਨਾ ਪੀੜਤ ਪਾਇਆ ਗਿਆ ਹੈ। ਸਿਹਤ ਅਧਿਕਾਰੀਆਂ ਨੇ ਉਸ ਦੇ ਓਮੀਕਰੋਨ ਜਾਂਚ ਲਈ ਸੈਂਪਲ ਭੇਜ ਦਿੱਤੇ ਹਨ। ਇਸ ਵਿਅਕਤੀ ਦੇ ਪਰਿਵਾਰ ਦੇ ਸੈਂਪਲ ਵੀ ਲਏ ਗਏ ਹਨ ਜਿਸ ਵਿਚ ਉਸ ਦਾ ਭਰਾ ਨੈਗੇਟਿਵ ਆਇਆ ਹੈ ਜਦਕਿ ਬਾਕੀਆਂ ਦੀ ਰਿਪੋਰਟ ਆਉਣੀ ਬਾਕੀ ਹੈ।