ਸ਼ਾਹਡੋਲ, 9 ਜੁਲਾਈ
ਮੱਧ ਪ੍ਰਦੇਸ਼ ਦੇ ਸ਼ਾਹਡੋਲ ਜ਼ਿਲ੍ਹੇ ਵਿੱਚ ਅੱਜ ਇੱਕ ਕਾਰ ਰੁੱਖ ਵਿੱਚ ਵੱਜਣ ਕਾਰਨ ਦੋ ਅਧਿਆਪਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋਏ ਹਨ। ਉਹ ਪੰਚਾਇਤੀ ਚੋਣਾਂ ਵਿੱਚ ਡਿਊਟੀ ਨਿਭਾਅ ਕੇ ਪਰਤ ਰਹੇ ਸਨ। ਜੈਸਿੰਘ ਨਗਰ ਥਾਣਾ ਇੰਚਾਰਜ ਵਿਨੈ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਪਿੰਡ ਕਾਰਕੀ ਨੇੜੇ ਸਵੇਰੇ ਲਗਪਗ 11 ਵਜੇ ਵਾਪਰਿਆ ਜਦੋਂ ਉਹ ਬੁਧਾਰ ਪਿੰਡ ਵਿੱਚ ਚੋਣ ਡਿਊਟੀ ਕਰਨ ਮਗਰੋਂ ਬਿਉਹਾਰੀ ਵਾਪਸ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਸ੍ਰੀਕਾਂਤ ਭਰੋਲੀਆ (42) ਅਤੇ ਲਕਸ਼ਮੀਕਾਂਤ ਪਟੇਲ (40) ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਜੇ ਦੋ ਜ਼ਖ਼ਮੀ ਅਧਿਆਪਕਾਂ ਨੂੰ ਪਹਿਲਾਂ ਸ਼ਾਹਡੋਲ ਮੈਡੀਕਲ ਕਾਲਜ ਲਿਜਾਇਆ ਗਿਆ ਜਿੱਥੋਂ ਬਾਅਦ ਵਿੱਚ ਉਨ੍ਹਾਂ ਨੂੰ ਇਲਾਜ ਲਈ ਜਬਲਪੁਰ ਤਬਦੀਲ ਕਰ ਦਿੱਤਾ ਗਿਆ।