ਨਵੀਂ ਦਿੱਲੀ, 7 ਅਕਤੂਬਰ
ਮੱਧ ਪ੍ਰਦੇਸ਼ ਦੇ ਬਬੀਨਾ ਵਿੱਚ ‘ਫੀਲਡ ਫਾਇਰਿੰਗ’ ਅਭਿਆਸ ਦੌਰਾਨ ਟੈਂਕ ਦੀ ਬੈਰਲ ਫਟਣ ਕਾਰਨ ਫੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ। ਇਸ ਘਟਨਾ ‘ਚ ਇਕ ਜਵਾਨ ਦੇ ਜ਼ਖ਼ਮੀ ਹੋ ਗਿਆ। ਇਕ ਅਧਿਕਾਰੀ ਨੇ ਦੱਸਿਆ,‘6 ਅਕਤੂਬਰ ਨੂੰ ਬਬੀਨਾ ਫੀਲਡ ਫਾਇਰਿੰਗ ਰੇਂਜ ‘ਤੇ ਸਾਲਾਨਾ ਗੋਲੀਬਾਰੀ ਦੌਰਾਨ ਟੈਂਕ ਟੀ-90 ਦੀ ਬੈਰਲ ਫਟ ਗਈ। ਤਿੰਨੇ ਟੈਂਕ ’ਚ ਸਵਾਰ ਸਨ। ਤਿੰਨਾਂ ਮੈਂਬਰਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਉਨ੍ਹਾਂ ਨੂੰ ਬਬੀਨਾ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ ਪਰ ਕਮਾਂਡਰ ਤੇ ਗਨਰ ਦੀ ਮੌਤ ਹੋ ਗਈ। ਫੌਜ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।