ਵਿਦਿਸ਼ਾ (ਮੱਧ ਪ੍ਰਦੇਸ਼), 16 ਜੁਲਾਈ
ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹ ਦੇ ਗੰਜਬਾਸੌਦਾ ਵਿਚ ਵੀਰਵਾਰ ਸ਼ਾਮ ਨੂੰ ਖੂਹ ਵਿਚ ਡਿੱਗੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਖੂਹ ਵਿਚ ਡਿੱਗੇ ਬਹੁਤ ਸਾਰੇ ਲੋਕਾ ਵਿਚੋਂ ਤਿੰਨ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਭੋਪਾਲ ਸਥਿਤ ਮੁੱਖ ਮੰਤਰੀ ਦਫਤਰ ਨੇ ਸ਼ੁੱਕਰਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਦਫਤਰ ਨੇ ਕਿਹਾ ਕਿ ਖੂਹ ਵਿੱਚ ਡਿੱਗਣ ਵਾਲੇ ਦੋ ਲੋਕਾਂ ਦੀਆਂ ਲਾਸ਼ਾਂ ਬੀਤੀ ਦੇਰ ਰਾਤ ਅਤੇ ਇੱਕ ਦੀ ਸ਼ੁੱਕਰਵਾਰ ਸਵੇਰੇ ਮਿਲੀ। ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 5-5 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਦੇਣ ਦਾ ਐਲਾਨ ਕੀਤਾ ਹੈ। ਹੁਣ ਤੱਕ 15 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਖੂਹ 50 ਫੁੱਟ ਡੂੰਘਾ ਹੈ ਤੇ ਇਸ ਵਿੱਚ 20 ਫੁੱਟ ਤੱਕ ਪਾਣੀ ਹੈ। ਪੁਲੀਸ ਨੇ ਦੱਸਿਆ ਕਿ ਸ਼ਾਮ ਨੂੰ ਬੱਚਾ ਖੂਹ ਵਿੱਚ ਡਿੱਗ ਗਿਆ ਸੀ।
ਕੁੱਝ ਲੋਕ ਉਸ ਨੂੰ ਬਚਾਉਣ ਲਈ ਖੂਹ ਵਿੱਚ ਉਤਰੇ, ਜਦ ਕਿ ਕਈ ਲੋਕ ਖੂਹ ਦੇ ਆਲੇ ਦੁਆਲੇ ਬੰਨ੍ਹੇ ’ਤੇ ਆ ਗਏ। ਇਸ ਕਾਰਨ ਖੂਹ ਦਾ ਬੰਨ੍ਹਾਂ ਟੁੱਟ ਗਿਆ ਤੇ ਲੋਕ ਉਸ ਵਿੱਚ ਡਿੱਗ ਗਏ। ਇਸ ਕਾਰਨ ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਰਾਤ ਕਰੀਬ 11 ਵਜੇ ਬਚਾਅ ਕੰਮ ਵਿੱਚ ਲੱਗਿਆ ਟਰੈਕਟਰ ਵੀ ਚਾਰ ਪੁਲੀਸ ਮੁਲਾਜ਼ਮਾਂ ਸਣੇ ਖੂਹ ਵਿੱਚ ਜਾ ਡਿੱਗਿਆ।