ਭੁਪਾਲ, 25 ਦਸੰਬਰ
ਮੱਧ ਪ੍ਰਦੇਸ਼ ਦੇ ਦੋ ਜ਼ਿਲ੍ਹਿਆਂ ਦਾਮੋਹ ਅਤੇ ਖੜਗੋਨ ਵਿੱਚ ਸ਼ਨਿੱਚਰਵਾਰ ਨੂੰ ਵਾਪਰੇ ਦੋ ਹਾਦਸਿਆਂ ਵਿੱਚ ਮਾਂ-ਪੁੱਤਰ ਸਣੇ 5 ਜਣਿਆਂ ਮੌਤ ਹੋ ਗਈ ਹੈ। ਪੁਲੀਸ ਨੇ ਦੱਸਿਆ ਦੱਸਿਆ ਦਾਮੋਹ ਜ਼ਿਲ੍ਹੇ ਦੇ ਪਿੰਡ ਸਿੰਗਰਾਮਪੁਰ ਨੇੜੇ ਦਾਨੀਤਾਲ ਜੰਗਲ ’ਚ ਮੋਟਰਸਾਈਕਲ ਦੀ ਇੱਕ ਬੱਸ ਨਾਲ ਟੱਕਰ ਹੋਣ ’ਤੇ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਦੂਜੇ ਹਾਦਸੇ ਵਿੱਚ ਖੜਗੋਨ ਜ਼ਿਲ੍ਹੇ ਪਿੰਡ ਪੰਡਵਾ ਨੇੜੇ ਕਾਰ ਵੱਲੋਂ ਟੱਕਰ ਮਾਰਨ ਕਾਰਨ ਇੱਕ ਔਰਤ ਤੇ ਉਸ ਦੇ 14 ਸਾਲਾਂ ਦੇ ਬੇਟੇ ਦੀ ਮੌਤ ਹੋ ਗਈ। -ਪੀਟੀਆਈ