ਬਾਲਾਘਾਟ (ਮੱਧ ਪ੍ਰਦੇਸ਼), 30 ਅਕਤੂਬਰ
ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ’ਚ ਚੋਰ ਨੇ ਕੁਝ ਦਿਨ ਪਹਿਲਾਂ ਮੰਦਰ ‘ਚੋਂ ਚੋਰੀ ਹੋਈ ਚਾਂਦੀ ਅਤੇ ਪਿੱਤਲ ਦੀਆਂ ਚੀਜ਼ਾਂ ਮੁਆਫ਼ੀ ਮੰਗ ਕੇ ਵਾਪਸ ਕਰ ਦਿੱਤੀਆਂ ਹਨ। ਇਸ ਚਿੱਠੀ ਵਿੱਚ ਚੋਰ ਨੇ ਲਿਖਿਆ ਹੈ, ‘ਇਸ ਚੋਰੀ ਕਾਰਨ ਮੈਨੂੰ ਬਹੁਤ ਨੁਕਸਾਨ ਹੋਇਆ ਹੈ।’ 24 ਅਕਤੂਬਰ ਦੀ ਰਾਤ ਨੂੰ ਚੋਰ ਨੇ ਲਾਮਟਾ ਬਜ਼ਾਰ ਚੌਕ ਸਥਿਤ ਸ਼ਾਂਤੀਨਾਥ ਦਿਗੰਬਰ ਜੈਨ ਮੰਦਰ ਵਿੱਚੋਂ 9 ਚਾਂਦੀ ਦੇ ਛਤਰ ਤੇ ਚਾਂਦੀ ਦੀਆਂ ਹੀ 10 ਹੋਰ ਵਸਤਾਂ ਅਤੇ ਤਿੰਨ ਪਿੱਤਲ ਦੇ ਸਾਮਾਨ ਸਮੇਤ ਇਸ ਮਹਿੰਗੇ ਧਾਤੂ ਦੇ ਦਸ ਸਾਮਾਨ ਚੋਰੀ ਕਰ ਲਏ।