ਰੀਵਾ (ਮੱਧ ਪ੍ਰਦੇਸ਼), 21 ਨਵੰਬਰ
ਇਸ ਜ਼ਿਲ੍ਹੇ ਵਿਚ ਮਜ਼ਦੂਰੀ ਦੀ ਮੰਗਣ ’ਤੇ 45 ਸਾਲਾ ਦਲਿਤ ਮਜ਼ਦੂਰ ਦਾ ਤੇਜ਼ਧਾਰ ਹਥਿਆਰ ਨਾਲ ਹੱਥ ਵੱਢਣ ਦੇ ਦੋਸ਼ ਵਿਚ ਉਸ ਦੇ ਮਾਲਕ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਸ਼ਨਿਚਰਵਾਰ ਨੂੰ ਘਟਨਾ ਰੀਵਾ ਜ਼ਿਲ੍ਹਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਸਿਰਮੌਰ ਥਾਣੇ ਅਧੀਨ ਡੋਲਮਊ ਪਿੰਡ ਦੀ ਹੈ। ਰੀਵਾ ਦੇ ਐਡੀਸ਼ਨਲ ਪੁਲੀਸ ਸੁਪਰਡੈਂਟ ਸ਼ਿਵ ਕੁਮਾਰ ਵਰਮਾ ਨੇ ਦੱਸਿਆ ਕਿ ਪਿੰਡ ‘ਚ ਮਜ਼ਦੂਰੀ ਦੀ ਮੰਗ ਕਰਨ ’ਤੇ ਮਾਲਕ ਗਣੇਸ਼ ਮਿਸ਼ਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਜ਼ਦੂਰ ਅਸ਼ੋਕ ਸਾਕੇਤ ਦਾ ਇਕ ਹੱਥ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ।