ਦਾਮੋਹ, 25 ਅਕਤੂਬਰ
ਮੱਧ ਪ੍ਰਦੇਸ਼ ਦੇ ਦਾਮੋਹ ਜ਼ਿਲ੍ਹੇ ’ਚ ਅੱਜ ਸਵੇਰੇ ਇੱਕ ਵਿਵਾਦ ਮਗਰੋਂ ਦਲਿਤ ਪਤੀ-ਪਤਨੀ ਅਤੇ ਉਸ ਦੇ ਪੁੱਤ ਦੀ ਛੇ ਜਣਿਆਂ ਨੇ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਐੱਸਪੀ ਡੀਆਰ ਤੈਨੀਵਾਰ ਨੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੂਰ ਦੇਹਾਤ ਥਾਣੇ ਅਧੀਨ ਪੈਂਦੇ ਦੇਵਰਾਨ ਪਿੰਡ ’ਚ ਸਵੇਰੇ ਕਰੀਬ ਸਾਢੇ ਛੇ ਵਜੇ ਵਾਪਰੀ ਇਸ ਘਟਨਾ ’ਚ ਪਤੀ-ਪਤਨੀ ਦੇ ਦੋ ਹੋਰ ਪੁੱਤਰ ਜ਼ਖ਼ਮੀ ਵੀ ਹੋ ਗਏ। ਉਨ੍ਹਾਂ ਦੱਸਿਆ ਕਿ ਮਾਮੂਲੀ ਵਿਵਾਦ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਪੁਲੀਸ ਫਰਾਰ ਹੋਏ ਛੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। -ਪੀਟੀਆਈ