ਭੋਪਾਲ: ਮੱਧ ਪ੍ਰਦੇਸ਼ ਕੈਬਨਿਟ ਨੇ ਅੱਜ ਧਾਰਮਿਕ ਸੁਤੰਤਰਤਾ ਬਿੱਲ 2020 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਮੁਤਾਬਕ ਵਿਆਹ ਜਾਂ ਕਿਸੇ ਹੋਰ ਗਲਤ ਮਾਧਿਅਮ ਰਾਹੀਂ ਧਰਮ ਪਰਿਵਰਤਨ ਕਰਨ ’ਤੇ 10 ਸਾਲਾਂ ਦੀ ਜੇਲ੍ਹ ਤੇ 1 ਲੱਖ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਿਕਹਾ ਕਿ ਕੈਬਨਿਟ ਵੱਲੋਂ ਮਨਜ਼ੂਰੀ ਮਿਲਣ ਮਗਰੋਂ ਹੁਣ ਇਹ ਬਿੱਲ ਵਿਧਾਨ ਸਭਾ ’ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਿੱਲ ਧਾਰਮਿਕ ਸੁਤੰਤਰਤਾ ਕਾਨੂੰਨ, 1968 ਦੀ ਜਗ੍ਹਾ ਲੈ ਲਵੇਗਾ। ਇਸ ਕਾਨੂੰਨ ਤਹਿਤ ਸਿਰਫ਼ ਧਰਮ ਪਰਿਵਰਤਨ ਦੇ ਉਦੇਸ਼ ਨਾਲ ਕੀਤਾ ਗਿਆ ਵਿਆਹ ਰੱਦ ਸਮਝਿਆ ਜਾਵੇਗਾ। -ਪੀਟੀਆਈ