ਬੈਤੂਲ, 4 ਨਵੰਬਰ
ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਝਾਲੱਰ ਵਿੱਚ ਅੱਜ ਤੜਕੇ 2 ਵਜੇ ਐੱਸਯੂਵੀ ਖਾਲੀ ਬੱਸ ਨਾਲ ਟਕਰਾ ਗਈ, ਜਿਸ ਕਾਰਨ ਦੋ ਬੱਚਿਆਂ ਸਮੇਤ 11 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕਰਦਿਆਂ ਹਰ ਮ੍ਰਿਤਕ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਹਾਦਸੇ ਵਿੱਚ ਛੇ ਮਰਦ, ਤਿੰਨ ਔਰਤਾਂ ਤੇ ਦੋ ਬੱਚਿਆਂ ਦੀ ਮੌਤ ਹੋਈ। ਇਹ ਸਾਰੇ ਮਜ਼ਦੂਰ ਸਨ ਤੇ ਮਹਾਰਾਸ਼ਟਰ ਤੋਂ ਆਪਣੇ ਪਿੰਡ ਪਰਤ ਰਹੇ ਸਨ।