ਲਖਨਊ: ਅਵਧ ਦੇ ਆਖ਼ਰੀ ਨਵਾਬ ਵਾਜਿਦ ਅਲੀ ਸ਼ਾਹ ਦੇ ਪੜਪੋਤੇ ਸ਼ਹਿਜ਼ਾਦੇ ਕੌਕਬ ਕੁਦਰ ਸਾਜਦ ਅਲੀ ਮਿਰਜ਼ਾ ਦਾ ਕਰੋਨਾਵਾਇਰਸ ਕਾਰਨ ਲੰਘੇ ਦਿਨ ਕੋਲਕਾਤਾ ਵਿੱਚ ਦੇਹਾਂਤ ਹੋ ਗਿਆ। ਉਹ ਨਵਾਬ ਵਾਜਿਦ ਅਲੀ ਸ਼ਾਹ ਅਤੇ ਬੇਗਮ ਹਜ਼ਰਤ ਮਹਿਲ ਦੇ ਆਖ਼ਰੀ ਪੜਪੋਤੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਪਿਛਲੇ ਹਫ਼ਤੇ 87 ਸਾਲਾ ਸ਼ਹਿਜ਼ਾਦਾ ਕੌਕਾਬ ਕੁਦਰ ਦੀ ਕਰੋਨਾਵਾਇਰਸ ਰਿਪੋਰਟ ਪਾਜ਼ੇਟਿਵ ਆਈ ਸੀ। ਉਹ ਆਪਣੇ ਪਿੱਛੇ ਪਤਨੀ, ਦੋ ਪੁੱਤਰ ਤੇ ਚਾਰ ਧੀਆਂ ਛੱਡ ਗਏ ਹਨ। ਇੱਥੇ ਉਨ੍ਹਾਂ ਦੇ ਪੜਦਾਦੇ ਨਵਾਬ ਵਾਜਿਦ ਅਲੀ ਸ਼ਾਹ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ ਸੀ। ਸ਼ਹਿਜ਼ਾਦਾ ਕੌਕਾਬ ਕੁਦਰ ਸਾਜਦ ਅਲੀ ਮਿਰਜ਼ਾ ਨੂੰ ਡਾ. ਐੱਮ. ਕੌਕਾਬ ਵਜੋਂ ਵੀ ਜਾਣਿਆ ਜਾਂਦਾ ਸੀ। -ਆਈਏਐੱਨਐੱਸ