ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਗਵਾਹਾਂ ਨਾਲ ਜਿਰ੍ਹਾ ’ਚ ਦੇਰੀ ’ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਇਹ ਯਕੀਨੀ ਬਣਾਉਣਾ ਹੇਠਲੀ ਅਦਾਲਤ ਦਾ ਫ਼ਰਜ਼ ਹੈ ਕਿ ਸੁਣਵਾਈ ਲੰਬੀ ਨਾ ਹੋਵੇ ਕਿਉਂਕਿ ਲੰਬਾ ਵਕਫ਼ਾ ਹੋਣ ’ਤੇ ਗਵਾਹੀ ’ਚ ਸਮੱਸਿਆ ਪੈਦਾ ਹੁੰਦੀ ਹੈ। ਬੈਂਚ ਨੇ ਕਿਹਾ ਕਿ ਹੇਠਲੀ ਅਦਾਲਤ ਨੂੰ ਸੁਣਵਾਈ ’ਚ ਦੇਰੀ ਦੀ ਕਿਸੇ ਵੀ ਰਣਨੀਤੀ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ’ਚ ਇਕ ਮੇਅਰ ਦੇ ਕਾਤਲਾਂ ਨੂੰ ਭਜਾਉਣ ’ਚ ਸਹਾਇਤਾ ਕਰਨ ਦੇ ਇਕ ਮੁਲਜ਼ਮ ਨੂੰ ਜ਼ਮਾਨਤ ਦਿੰਦਿਆਂ ਇਹ ਟਿੱਪਣੀ ਕੀਤੀ। -ਪੀਟੀਆਈ