ਮੁੰਬਈ, 24 ਅਪਰੈਲ
ਮਹਾਰਾਸ਼ਟਰ ਵਿਚ ਲਾਊਡਸਪੀਕਰ ਵਿਵਾਦ ਵਧਦਾ ਜਾ ਰਿਹਾ ਹੈ ਜਿਸ ਦੇ ਹੱਲ ਲਈ ਮਹਾਰਾਸ਼ਟਰ ਸਰਕਾਰ ਨੇ ਸਰਵ ਦਲ ਮੀਟਿੰਗ 25 ਅਪਰੈਲ ਨੂੰ ਸੱਦੀ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਮਸਜਿਦਾਂ ਤੋਂ ਜਬਰੀ ਲਾਊਡ ਸਪੀਕਰ ਹਟਾਉਣ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਰਾਜ ਸਰਕਾਰ ਨੇ ਹੁਕਮ ਦਿੱਤੇ ਸਨ ਕਿ ਕਿਸੇ ਵੀ ਧਾਰਮਿਕ ਸਥਾਨ ’ਤੇ ਲਾਊਡ ਸਪੀਕਰ ਲਾਉਣ ਲਈ ਪੁਲੀਸ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ।