ਨਵੀਂ ਦਿੱਲੀ: ਦੇਸ਼ ਦੀਆਂ ਪੈਰਾਮਿਲਟਰੀ ਬਲਾਂ ਦੇ ਦੋ ਹੋਰ ਜਵਾਨ ਕੋਵਿਡ-19 ਅੱਗੇ ਜ਼ਿੰਦਗੀ ਦੀ ਜੰਗ ਹਾਰ ਗਏ ਹਨ। ਮ੍ਰਿਤਕਾਂ ’ਚ ਸੀਆਈਐੱਸਐੱਫ ਦਾ ਪੱਛਮੀ ਬੰਗਾਲ ਵਿੱਚ ਤਾਇਨਾਤ 57 ਵਰ੍ਹਿਆਂ ਦਾ ਏਐੱਸਆਈ ਐੱਸ.ਕੇ. ਪੋਦਾਰ ਅਤੇ ਸੀਆਰਪੀਐੱਫ ਦਾ ਸ੍ਰੀਨਗਰ ਵਿੱਚ ਤਾਇਨਾਤ 56 ਵਰ੍ਹਿਆਂ ਦਾ ਸਬ-ਇੰਸਪੈਕਟਰ ਸ਼ਾਮਲ ਹਨ। ਸੀਆਈਐੱਸਐੱਫ ਵਿੱਚ ਕਰੋਨਾਵਾਇਰਸ ਕਾਰਨ ਇਹ 12ਵੀਂ ਮੌਤ ਹੈ ਜਦਕਿ ਸੀਆਰਪੀਐੱਫ ਵਿੱਚ 18ਵੀਂ ਮੌਤ ਹੈ।
-ਪੀਟੀਆਈ