ਨਵੀਂ ਦਿੱਲੀ, 22 ਜੁਲਾਈ
ਲੋਕ ਸਭਾ ਵਿੱਚ ਅੱਜ ਵਿਰੋਧੀ ਪਾਰਟੀਆਂ ਵੱਲੋਂ ਰੱਖੇ ਵੱਖ ਵੱਖ ਮਾਮਲਿਆਂ ’ਤੇ ਸਪੀਕਰ ਵੱਲੋਂ ਚਰਚਾ ਕਰਵਾਉਣ ਦੀ ਮੰਗ ਰੱਦ ਕਰਨ ਕਾਰਨ ਸਦਨ ਵਿੱਚ ਰੌਲਾ ਰੱਪਾ ਪੈ ਗਿਆ। ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕਰਨ ਤੋਂ ਬਾਅਦ ਸਾਰੇ ਦਿਨ ਲਈ ਉਠਾਅ ਦਿੱਤੀ ਗਈ। ਪਹਿਲਾਂ ਸਵੇਰੇ ਸਦਨ ਜੁੜਨ ਸਾਰ ਰੌਲਾ ਪੈਣ ਕਾਰਨ ਸਪੀਕਰ ਓਮ ਬਿਰਲਾ ਨੇ ਸਦਨ ਦੁਪਹਿਰ 12 ਵਜੇ ਤੱਕ ਉਠਾਇਆ ਤੇ ਜਦੋਂ ਸਦਨ ਮੁੜ ਜੁੜਿਆ ਤਾਂ ਹਾਲਾਤ ਪਹਿਲਾਂ ਵਾਲੇ ਰਹੇ ਤੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਸਦਨ ਜੁੜਿਆ ਤਾਂ ਰੌਲੇ ਕਾਰਨ ਮੁੜ ਸ਼ਾਮ ਚਾਰ ਵਜੇ ਤੱਕ ਮੁਲਤਵੀ ਕਰ ਦਿੱਤਾ। ਚਾਰ ਵਜੇ ਸਦਨ ਜੁੜਨ ਬਾਅਦ ਰੌਲਾ ਜਾਰੀ ਰਿਹਾ ਤੇ ਇਸ ਕਾਰਨ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਆ ਦਿੱਤੀ ਗਈ।