ਦੇਹਰਾਦੂਨ, 8 ਜਨਵਰੀ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਕਿਹਾ ਕਿ ਸੰਸਦ ਦਾ ਬਜਟ ਇਜਲਾਸ ਜਲਦ ਸ਼ੁਰੂ ਹੋਵੇਗਾ।ਪੰਚਾਇਤ ਨੁਮਾਇੰਦਿਆਂ ਨਾਲ ਸਬੰਧਤ ਸਮਾਗਮ ’ਚ ਸ੍ਰੀ ਬਿਰਲਾ ਨੇ ਕਿਹਾ ਕਿ ਬਜਟ ਸੈਸ਼ਨ ਆਮ ਦੀ ਤਰ੍ਹਾਂ ਹੋਵੇਗਾ ਤੇ ਪੂਰਾ ਸਮਾਂ ਚੱਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਮੈਂਬਰਾਂ ਦੇ ਟੀਕਾਕਰਨ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕਰੇਗੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਬਜਟ ਸੈਸ਼ਨ ਜਲਦ ਸ਼ੁਰੂ ਹੋਵੇਗਾ। ਸਰਕਾਰ ਇਸ ਬਾਰੇ ਫ਼ੈਸਲਾ ਕਰੇਗੀ। -ਪੀਟੀਆਈ