ਪਟਨਾ, 8 ਜੂਨ
ਬਿਹਾਰ ਸਰਕਾਰ ਨੇ 5 ਮਈ ਤੋਂ ਲਾਗੂ ਤਾਲਾਬੰਦੀ ਨੂੰ ਖਤਮ ਕਰ ਦਿੱਤਾ ਹੈ। ਹਾਲਾਂਕਿ ਰਾਤ ਦਾ ਕਰਫਿਊ ਜਾਰੀ ਰਹੇਗਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਟਵੀਟ ਕਰਕੇ ਇਸ ਬਾਰੇ ਦੱਸਿਆ। ਮੁੱਖ ਮੰਤਰੀ ਨੇ ਟਵੀਟ ਕੀਤਾ, ”ਲਾਕਡਾਊਨ ਨੇ ਕਰੋਨਾ ਵਾਇਰਸ ਦੇ ਅਸਰ ਨੂੰ ਘੱਟ ਕੀਤਾ ਹੈ। ਇਸ ਲਈ ਤਾਲਾਬੰਦੀ ਖਤਮ ਕੀਤੀ ਜਾ ਰਹੀ ਹੈ ਪਰ ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।