ਸ੍ਰੀਨਗਰ, 17 ਅਪਰੈਲ
ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ਗੁਲਮਰਗ ਸਕੀ ਰਿਜ਼ੋਰਟ ਤੇ ਕੁਝ ਹੋਰ ਥਾਵਾਂ ’ਤੇ ਅੱਜ ਹਲਕੀ ਬਰਫਬਾਰੀ ਹੋਈ ਜਦਕਿ ਮੈਦਾਨੀ ਇਲਾਕਿਆਂ ਵਿਚ ਭਰਵਾਂ ਮੀਂਹ ਪਿਆ। ਇਸ ਦੇ ਨਾਲ ਹੀ 270 ਕਿਲੋਮੀਟਰ ਲੰਬੇ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਅੱਜ ਭਾਰੀ ਮੀਂਹ ਪੈਣ ਕਾਰਨ ਆਵਾਜਾਈ ਰੋਕ ਦਿੱਤੀ ਗਈ ਹੈ ਤੇ ਐਤਵਾਰ ਨੂੰ ਇਹ ਹਾਈਵੇਅ ਬੰਦ ਰਹੇਗਾ। ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ ਰਾਮਬਨ ਜ਼ਿਲ੍ਹੇ ਵਿਚ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਦੀਆਂ ਵੀ ਖਬਰਾਂ ਹਨ ਜਿਸ ਕਾਰਨ ਵੱਡੀ ਗਿਣਤੀ ਵਾਹਨ ਫਸ ਗਏ ਹਨ।-ਪੀਟੀਆਈ