ਜੰਮੂ, 8 ਮਈ
ਵਾਈਸ ਚੀਫ ਆਫ ਆਰਮੀ ਸਟਾਫ ਲੈਫਟੀਨੈਂਟ ਜਨਰਲ ਬੀ.ਐੱਸ. ਰਾਜੂ ਨੇ ਅੱਜ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਨਾਲ ਲੱਗਦੇ ਮੂਹਰਲੇ ਟਿਕਾਣਿਆਂ ਦਾ ਦੌਰਾ ਕੀਤਾ ਅਤੇ ਸੁਰੱਖਿਆ ਸਥਿਤੀ ਤੇ ਅਪਰੇਸ਼ਨ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਇੱਕ ਰੱਖਿਆ ਤਰਜਮਾਨ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਰਾਜੂ ਸ਼ਨਿਚਰਵਾਰ ਨੂੰ ਊਧਮਪੁਰ ਵਿੱਚ ਉੱਤਰੀ ਫੌਜ ਹੈੱਡਕੁਆਰਟਰ ਵਿੱਚ ਦੋ ਦਿਨਾਂ ‘ਨੌਰਥ ਟੈੱਕ ਸਿੰਪੋਜ਼ੀਅਮ’ ਵਿੱਚ ਹਿੱਸਾ ਲੈਣ ਆਏ ਸਨ। ਤਰਜਮਾਨ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਰਾਜੂ ਨੇ ਕਰੌਸਡ ਸਵੌਰਡ ਡਿਵੀਜ਼ਨ ਦੇ ਸੁੰਦਰਬਨੀ ਅਤੇ ਪੁਲਵਾਮਾ ਸੈਕਟਰਾਂ ਸੁਰੱਖਿਆ ਸਥਿਤੀ ਅਤੇ ਅਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਿੱਚ ਕੰਟਰੋਲ ਰੇਖਾ ਨੇੜੇ ਮੂਹਰਲੀਆਂ ਟਿਕਾਣਆਂ ਦਾ ਦੌਰਾ ਕੀਤਾ ਅਤੇ ਫੌਜ ਵੱਲੋਂ ਸਰਹੱਦ ’ਤੇ ਘੁਸਪੈਠ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਰਹੱਦ ਪਾਰ ਤੋਂ ਘੁਸਪੈਠ ਦੀਆਂ ਵਾਰਦਾਤਾਂ ਵੱਧ ਗਈਆਂ ਹਨ। ਸਾਂਬਾ ਜ਼ਿਲ੍ਹੇ ’ਚ ਬੀਤੇ ਦਿਨੀਂ ਸਰਹੱਦ ’ਤੇ ਇੱਕ ਸੁਰੰਗ ਵੀ ਮਿਲੀ ਸੀ। -ਪੀਟੀਆਈ