ਚੇੱਨਈ (ਤਾਮਿਲ ਨਾਡੂ), 19 ਜਨਵਰੀ
ਉੱਘੀ ਕੈਂਸਰ ਮਾਹਰ ਅਤੇ ਇਥੋਂ ਦੇ ਕੈਂਸਰ ਇੰਸਟੀਚਿਊਟ ਦੀ ਚੇਅਰਪਰਸਨ ਡਾ. ਵੀ. ਸ਼ਾਂਤਾ ਦਾ ਮੰਗਲਵਾਰ ਤੜਕੇ ਦੇਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ। ਉਨ੍ਹਾਂ ਨੂੰ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਵਿੱਚ ਯੋਗਦਾਨ ਲਈ ਜਾਣਿਆ ਜਾਂਦਾ ਹੈ। ਕੈਂਸਰ ਇੰਸਟੀਚਿਊਟ ਦੇ ਸੂਤਰਾਂ ਨੇ ਦੱਸਿਆ ਕਿ ਡਾ. ਸ਼ਾਂਤਾ ਨੇ ਬੀਤੀ ਰਾਤ ਕਰੀਬ 9 ਵਜੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।