ਭੁਬਨੇਸ਼ਵਰ: ਉੱਘੇ ਉੜੀਆ ਸੰਗੀਤ ਨਿਰਦੇਸ਼ਕ ਸ਼ਾਂਤਨੂ ਮੋਹਾਪਾਤਰਾ ਦਾ ਅੱਜ ਦੇਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ। ਮੋਹਾਪਾਤਰਾ ਵਡੇਰੀ ਉਮਰ ਦੀਆਂ ਬਿਮਾਰੀਆਂ ਨਾਲ ਘਿਰੇ ਹੋਏ ਸਨ। ਮੰਗਲਵਾਰ ਰਾਤ ਨਿਮੋਨੀਆ ਹੋਣ ਤੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉੜੀਸਾ ਦੇ ਰਾਜਪਾਲ ਗਣੇਸ਼ੀ ਲਾਲ, ਆਂਧਰਾ ਪ੍ਰਦੇਸ਼ ਦੇ ਰਾਜਪਾਲ ਬੀ. ਹਰੀਚੰਦਨ, ਮੁੱਖ ਮੰਤਰੀ ਨਵੀਨ ਪਟਨਾਇਕ, ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਤੇ ਹੋਰਾਂ ਨੇ ਸੰਗੀਤ ਮਹਾਰਥੀ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ।
-ਪੀਟੀਆਈ