ਲਖਨਊ, 15 ਅਕਤੂਬਰ
ਹਿੰਦੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਫਾਰੂਖ ਜਫ਼ਰ ਦਾ ਅੱਜ ਇੱਥੇ ਬਰੇਨ ਸਟ੍ਰੋਕ (ਦਿਮਾਗ ਦਾ ਦੌਰਾ) ਹੋਣ ਕਾਰਨ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਪੋਤੇ ਨੇ ਦਿੱਤੀ। ਫਾਰੂਖ ਜਫ਼ਰ 88 ਸਾਲਾਂ ਦੀ ਸਨ। ਉਨ੍ਹਾਂ ਦੇ ਪੋਤੇ ਸ਼ਾਜ਼ ਅਹਿਮਦ ਨੇ ਦੱਸਿਆ, ‘‘ਮੇਰੀ ਦਾਦੀ ਦਾ ਅੱਜ ਸ਼ਾਮ ਬਰੇਨ ਸਟ੍ਰੋਕ ਹੋਣ ਤੋਂ ਬਾਅਦ ਗੋਮਤੀ ਨਗਰ ਸਥਿਤ ਰਿਹਾਇਸ਼ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦੀਆਂ ਅੰਤਿਮ ਰਸਮਾਂ ਸ਼ਨਿਚਰਵਾਰ ਨੂੰ ਐਸ਼ਬਾਗ ਕਬਰਸਤਾਨ ਵਿਚ ਕੀਤੀਆਂ ਜਾਣਗੀਆਂ।’’ -ਪੀਟੀਆਈ