ਬੰਗਲੂਰੂ: ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਇਸ ਹਫ਼ਤੇ ਚੰਦਰਯਾਨ-3 ਮਿਸ਼ਨ ਲਈ ਪੂਰੀ ਤਿਆਰੀ ਤੇ ਪ੍ਰਕਿਰਿਆ ਦੀ 24 ਘੰਟੇ ਦੀ ਲਾਂਚ ਰਿਹਰਸਲ ਕੀਤੀ ਹੈ। ਮਿਸ਼ਨ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ 14 ਜੁਲਾਈ ਨੂੰ ਬਾਅਦ ਦੁਪਹਿਰ 2.75 ਵਜੇ ਲਾਂਚ ਕੀਤੇ ਜਾਣ ਦੀ ਯੋਜਨਾ ਹੈ। ਇਸਰੋ ਨੇ ਟਵੀਟ ਕੀਤਾ ਕਿ 24 ਘੰਟੇ ਦੀ ਲਾਂਚ ਰਿਹਰਸਲ ਪੂਰੀ ਹੋ ਚੁੱਕੀ ਹੈ। ਚੰਦਰਯਾਨ-3 ਮਿਸ਼ਨ ਚੰਦਰਯਾਨ-2 ਦਾ ਹੀ ਅਗਲਾ ਹਿੱਸਾ ਹੈ ਜਿਸ ਦੇ ਚੰਨ ਦੀ ਸਤ੍ਵਾ ’ਤੇ ਸੁਰੱਖਿਅਤ ਲੈਂਡਿੰਗ ਕਰਨ ਤੇ ਘੁੰਮਣ ਦੀ ਪੂਰੀ ਸਮਰੱਥਾ ਦਿਖਾਉਣ ਦੀ ਉਮੀਦ ਹੈ। -ਪੀਟੀਆਈ