ਭੁਵਨੇਸ਼ਵਰ, 20 ਦਸੰਬਰ
ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੋਮਵਾਰ ਨੂੰ ‘ਮੁੱਖ ਮੰਤਰੀ ਹਵਾਈ ਸਿਹਤ ਸੇਵਾ’ ਸ਼ੁਰੂ ਕੀਤੀ ਹੈ। ਸੂਬਾ ਸਰਕਾਰ ਦੀ ਇਸ ਯੋਜਨਾ ਤਹਿਤ ਮਾਹਿਰ ਡਾਕਟਰ ਦੂਰ-ਦੁਰੇਡੇ ਇਲਾਕਿਆਂ ਵਿੱਚ ਜਾ ਕੇ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾ ਦਾ ਇਲਾਜ ਕਰਨਗੇ। ਪਟਨਾਇਕ ਨੇ ਆਦਿਵਾਸੀ ਬਹੁਤਾਤ ਅਤੇ ਮਾਓਵਾਦੀਆਂ ਤੋਂ ਅਸਰਅੰਦਾਜ਼ ਮਲਕਾਨਗਿਰੀ ਜ਼ਿਲ੍ਹੇ ਲਈ ਵਿਸ਼ੇਸ਼ ਡਾਕਟਰਾਂ ਨੂੰ ਲਿਜਾਣ ਵਾਲੀ ਇੱਕ ਉਡਾਣ ਨੂੰ ਹਰੀ ਦਿਖਾ ਕੇ ਰਵਾਨਾ ਕੀਤਾ। ਮਲਕਾਨਗਿਰੀ ਤੋਂ ਇਲਾਵਾ ਪਹਿਲੇ ਗੇੜ ਵਿੱਚ ‘ਮੁੱਖ ਮੰਤਰੀ ਹਵਾਈ ਸਿਹਤ ਸੇਵਾ’ ਨਬਰੰਗਪੁਰ, ਨੁਆਪਾੜਾ ਅਤੇ ਕਾਲਾਹਾਂਡੀ ਜ਼ਿਲ੍ਹਿਆਂ ਵਿੱਚ ਵੀ ਉਪਲੱਬਧ ਹੋਵੇਗੀ। ਇਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਆਦਿਵਾਸੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ। -ਪੀਟੀਆਈ