ਨਵੀਂ ਦਿੱਲੀ, 31 ਦਸੰਬਰ
ਸਾਲ 2021-22 ਲਈ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਮਿਤੀ 31 ਦਸੰਬਰ ਤੱਕ ਵਧਾ ਦਿੱਤੀ ਗਈ ਹੈ। ਕੇਂਦਰੀ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀਬੀਡੀਟੀ) ਨੇ ਅੱਜ ਵੀਰਵਾਰ ਨੂੰ ਇਹ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 30 ਸਤੰਬਰ ਹੀ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਮਿਤੀ ਸੀ। ਜੁਲਾਈ ਮਹੀਨੇ ਵਿੱਚ ਹੀ ਇਸ ਨੂੰ ਵਧਾ ਕੇ 30 ਸਤੰਬਰ ਕੀਤਾ ਗਿਆ ਸੀ। ਸੀਬੀਡੀਟੀ ਨੇ ਆਮਦਨ ਕਰ ਕਾਨੂੰਨ ਦੀ ਧਾਰਾ 139 ਦੀ ਉਪ ਧਾਰਾ-1 ਤਹਿਤ ਉਪਰੋਕਤ ਫੈਸਲਾ ਲਿਆ ਹੈ। -ਏਜੰਸੀ