ਪਟਨਾ: ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਆਪਣੀ ਧੀ ਮੀਸਾ ਭਾਰਤੀ ਨਾਲ ਬਿਹਾਰ ਪਰਤ ਆਏ ਹਨ। ਚਾਰਾ ਘੁਟਾਲੇ ਵਿਚ ਜ਼ਮਾਨਤ ਮਿਲਣ ਮਗਰੋਂ ਲਾਲੂ ਦਿੱਲੀ ਵਿਚ ਹੀ ਰਹਿ ਰਹੇ ਸਨ। ਹਵਾਈ ਅੱਡੇ ’ਤੇ ਆਰਜੇਡੀ ਸਮਰਥਕਾਂ ਨੇ ਲਾਲੂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਲਾਲੂ ਵੀਲ੍ਹਚੇਅਰ ਉਤੇ ਸਨ ਤੇ ਮਾਸਕ ਪਾਇਆ ਹੋਇਆ ਸੀ। ਹਵਾਈ ਅੱਡੇ ਤੋਂ ਲਾਲੂ ਨੂੰ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਦੀ ਰਿਹਾਇਸ਼ ’ਤੇ ਲਿਜਾਇਆ ਗਿਆ। ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਬੁੱਧਵਾਰ ਤੋਂ ਸ਼ੁਰੂ ਹੋ ਗਈਆਂ ਹਨ ਤੇ 31 ਮਈ ਤੱਕ ਭਰੀਆਂ ਜਾਣਗੀਆਂ। -ਪੀਟੀਆਈ