ਰਾਂਚੀ, 22 ਅਪਰੈਲ
ਝਾਰਖੰਡ ਹਾਈ ਕੋਰਟ ਨੇ ਰਾਸ਼ਟਰੀ ਜਨਤਾ ਦਲ ਦੇ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਦੇ ਡੋਰੰਡਾ ਖ਼ਜ਼ਾਨੇ ਵਿੱਚੋਂ ਗਬਨ ਸਬੰਧੀ ਚਾਰਾ ਘਪਲੇ ਦੇ ਆਖਰੀ ਮਾਮਲੇ ਵਿੱਚ ਵੀ ਜ਼ਮਾਨਤ ਦੇ ਦਿੱਤੀ। ਜਸਟਿਸ ਅਪਰੇਸ਼ ਕੁਮਾਰ ਸਿੰਘ ਦੇ ਬੈਂਚ ਨੇ ਇਹ ਫ਼ੈਸਲਾ ਸੁਣਾਇਆ। ਹੁਣ ਸੋਮਵਾਰ ਤੱਕ ਲਾਲੂ ਯਾਦਵ ਦੇ ਰਿਹਾਅ ਹੋਣ ਦੇ ਆਸਾਰ ਹਨ।