ਰਾਂਚੀ:
ਚਾਰਾ ਘੁਟਾਲੇ ਮਾਮਲੇ ’ਚ ਸਜ਼ਾਯਾਫ਼ਤਾ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਨਿਮੂਨੀਆ ਹੋਣ ਮਗਰੋਂ ਰਾਜਿੰਦਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਰਿਮਸ) ਪ੍ਰਸ਼ਾਸਨ ਨੇ ਉਨ੍ਹਾਂ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਸ) ਭੇਜ ਦਿੱਤਾ ਹੈ। ਰਿਮਸ ਦੇ ਡਾਇਰੈਕਟਰ ਡਾ. ਕਾਮੇਸ਼ਵਰ ਪ੍ਰਸਾਦ ਨੇ ਦੱਸਿਆ, ‘ਯਾਦਵ ਨੂੰ ਸਾਹ ਲੈਣ ’ਚ ਕੁਝ ਤਕਲੀਫ ਹੋ ਰਹੀ ਸੀ ਜਿਸ ਮਗਰੋਂ ਬੀਤੇ ਦਿਨ ਉਨ੍ਹਾਂ ਦੀ ਜਾਂਚ ਕੀਤੀ ਗਈ ਅਤੇ ਇਸ ’ਚ ਉਨ੍ਹਾਂ ਨੂੰ ਨਿਮੂਨੀਆ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੀ ਉਮਰ ਨੂੰ ਦੇਖਦਿਆਂ ਬਿਹਤਰ ਇਲਾਜ ਲਈ ਅਸੀਂ ਉਨ੍ਹਾਂ ਨੂੰ ਦਿੱਲੀ ਦੇ ਏਮਸ ਭੇਜਣ ਦਾ ਫ਼ੈਸਲਾ ਕੀਤਾ ਹੈ ਅਤੇ ਅੱਜ ਹੀ ਉਨ੍ਹਾਂ ਨੂੰ ਏਮਸ ਭੇਜੇ ਜਾਣ ਦੀ ਸੰਭਾਵਨਾ ਹੈ। ਏਮਸ ਮਾਹਿਰਾਂ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ।’ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਸ੍ਰੀ ਯਾਦਵ ਦਾ ਪਰਿਵਾਰ ਉਨ੍ਹਾਂ ਨੂੰ ਦਿੱਲੀ ਭੇਜਣ ਲਈ ਏਅਰ ਐਂਬੂਲੈਂਸ ਦਾ ਬੰਦੋਬਸਤ ਕਰ ਰਹੇ ਹਨ। -ਪੀਟੀਆਈ