ਪਟਨਾ, 14 ਸਤੰਬਰ
ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁੱਖ ਦਫ਼ਤਰ ’ਤੇ ਨਵਾਂ ਚੋਣ ਪੋਸਟਰ ਲਗਾਇਆ ਹੈ ਜਿਸ ’ਚੋਂ ਬਾਨੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਤਸਵੀਰ ਗਾਇਬ ਹੈ। ਊਨ੍ਹਾਂ ਦੇ ਛੋਟੇ ਪੁੱਤਰ ਅਤੇ ਮਹਾ ਗੱਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਸੰਭਾਵੀ ਊਮੀਦਵਾਰ ਤੇਜੱਸਵੀ ਯਾਦਵ ਦਾ ਚਿਹਰਾ ਹੀ ਇਸ ਪੋਸਟਰ ’ਚ ਨਜ਼ਰ ਆਊਂਦਾ ਹੈ ਜਿਸ ਦੇ ਪਿੱਛੇ ‘ਨਈ ਸੋਚ, ਨਯਾ ਬਿਹਾਰ’ ਦਾ ਵਾਅਦਾ ਕੀਤਾ ਗਿਆ ਹੈ। ਪੋਸਟਰ ’ਚ ‘ਯੁਵਾ ਸਰਕਾਰ, ਅਬਕੀ ਬਾਰ’ ਦਾ ਨਾਅਰਾ ਵੀ ਦਿੱਤਾ ਗਿਆ ਹੈ। ਊਂਜ ਪਾਰਟੀ ਦੇ ਸੀਨੀਅਰ ਆਗੂ ਪੋਸਟਰ ’ਚੋਂ ਲਾਲੂ ਦਾ ਚਿਹਰਾ ਹਟਾਊਣ ਦੇ ਵਿਚਾਰ ਤੋਂ ਪ੍ਰਭਾਵਿਤ ਨਹੀਂ ਹਨ। ਇਕ ਆਗੂ ਨੇ ਕਿਹਾ ਕਿ ਲਾਲੂ ਯਾਦਵ ਭਾਵੇਂ ਜੇਲ੍ਹ ’ਚ ਹਨ ਪਰ ਊਨ੍ਹਾਂ ਦਾ ਕੱਦ ਅੱਜ ਵੀ ਵੱਡਾ ਹੈ। ਊਧਰ ਐੱਨਡੀਏ ਆਗੂਆਂ ਨੇ ਕਿਹਾ ਕਿ ਆਰਜੇਡੀ ਨੇ ਆਪਣੀ ਦਿੱਖ ’ਚ ਸੁਧਾਰ ਲਈ ਇਹ ਪੈਂਤੜਾ ਅਪਣਾਇਆ ਹੈ। ਊਨ੍ਹਾਂ ਕਿਹਾ ਕਿ ਜੇਕਰ ਲਾਲੂ ਪ੍ਰਸਾਦ ਜੇਲ੍ਹ ਤੋਂ ਬਾਹਰ ਆ ਜਾਂਦੇ ਹਨ ਤਾਂ ਇਸ ਦਾ ਆਰਜੇਡੀ ਨਾਲੋਂ ਐੱਨਡੀਏ ਨੂੰ ਜ਼ਿਆਦਾ ਲਾਹਾ ਮਿਲੇਗਾ। -ਪੀਟੀਆਈ