ਲੱਦਾਖ ਤਣਾਅ: ਭਾਰਤ ਤੇ ਚੀਨ ਵਿਚਾਲੇ 9ਵੇਂ ਗੇੜ ਦੀ ਗੱਲਬਾਤ

* ਸੈਨਿਕਾਂ ਨੂੰ ਹਟਾਉਣ ਦੀ ਪ੍ਰਕਿਰਿਆ ’ਤੇ ਅੱਗੇ ਵਧਣਾ ਸੀ ਵਾਰਤਾ ਦਾ ਮਕਸਦ

ਲੱਦਾਖ ਤਣਾਅ: ਭਾਰਤ ਤੇ ਚੀਨ ਵਿਚਾਲੇ 9ਵੇਂ ਗੇੜ ਦੀ ਗੱਲਬਾਤ

ਨਵੀਂ ਦਿੱਲੀ, 24 ਜਨਵਰੀ

ਭਾਰਤ ਤੇ ਚੀਨੀ ਫ਼ੌਜ ਵਿਚਾਲੇ ਢਾਈ ਮਹੀਨਿਆਂ ਦੇ ਵਕਫ਼ੇ ਬਾਅਦ ਅੱਜ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦਾ ਨੌਵਾਂ ਗੇੜ ਹੋਇਆ। ਇਸ ਗੱਲਬਾਤ ਦਾ ਮਕਸਦ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੀਆਂ ਸਾਰੀਆਂ ਥਾਵਾਂ ਤੋਂ ਸੈਨਿਕਾਂ ਨੂੰ ਹਟਾਉਣ ਦੀ ਪ੍ਰਕਿਰਿਆ ’ਤੇ ਅੱਗੇ ਵਧਣਾ ਸੀ।

ਸੂਤਰਾਂ ਅਨੁਸਾਰ 9ਵੇਂ ਗੇੜ ਦੀ ਉੱਚ ਪੱਧਰੀ ਫ਼ੌਜੀ ਗੱਲਬਾਤ ਅੱਜ ਸਵੇਰੇ 10 ਵਜੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਚੀਨ ਵਾਲੇ ਪਾਸੇ ਪੈਂਦੇ ਮੋਲਡੋ ਸਰਹੱਦੀ ਖੇਤਰ ਵਿੱਚ ਸ਼ੁਰੂ ਹੋਈ ਤੇ ਰਾਤ 9 ਵਜੇ ਤੱਕ ਚੱਲੀ। ਇਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿਚਾਲੇ ਅੱਠਵੇਂ ਗੇੜ ਦੀ ਗੱਲਬਾਤ ਲੰਘੇ ਸਾਲ 6 ਨਵੰਬਰ ਨੂੰ ਹੋਈ ਸੀ। ਉਸ ਵੇਲੇ ਦੋਹਾਂ ਦੇਸ਼ਾਂ ਵੱਲੋਂ ਟਕਰਾਅ ਵਾਲੀਆਂ ਖ਼ਾਸ ਥਾਵਾਂ ਤੋਂ ਸੈਨਿਕਾਂ ਨੂੰ ਪਿੱਛੇ ਹਟਾਉਣ ਬਾਰੇ ਵਿਆਪਕ ਪੱਧਰ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਇਸ ਗੱਲਬਾਤ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਲੇਹ ਆਧਾਰਤ 14 ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਪੀਜੀਕੇ ਮੈਨਨ ਕਰ ਰਹੇ ਹਨ। ਭਾਰਤ ਲਗਾਤਾਰ ਇਸ ਪੱਖ ਉੱਤੇ ਜ਼ੋਰ ਦਿੰਦਾ ਆ ਰਿਹਾ ਹੈ ਕਿ ਪਹਾੜੀ ਖੇਤਰ ਵਿੱਚ ਟਕਰਾਅ ਵਾਲੀਆਂ ਥਾਵਾਂ ਤੋਂ ਸੈਨਿਕਾਂ ਨੂੰ ਵਾਪਸ ਸੱਦਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਅਤੇ ਤਣਾਅ ਘੱਟ ਕਰਨ ਦੀ ਜ਼ਿੰਮੇਵਾਰੀ ਚੀਨ ਦੀ ਹੈ। ਦੋਹਾਂ ਦੇਸ਼ਾਂ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦਾ ਸੱਤਵਾਂ ਗੇੜ ਲੰਘੇ ਸਾਲ 12 ਅਕਤੂਬਰ ਨੂੰ ਹੋਇਆ ਸੀ ਜਿਸ ਵਿੱਚ ਚੀਨ ਨੇ ਪੈਂਗੌਂਗ ਝੀਲ ਦੇ ਦੱਖਣੀ ਕੰਢੇ ਨੇੜੇ ਕੂਟਨੀਤਕ ਮਹੱਤਵ ਵਾਲੇ ਉੱਚੇ ਸਥਾਨਾਂ ਤੋਂ ਭਾਰਤੀ ਸੈਨਿਕਾਂ ਨੂੰ ਹਟਾਉਣ ’ਤੇ ਜ਼ੋਰ ਦਿੱਤਾ ਸੀ। ਹਾਲਾਂਕਿ, ਭਾਰਤ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਤਣਾਅ ਵਾਲੀਆਂ ਸਾਰੀਆਂ ਥਾਵਾਂ ਤੋਂ ਸੈਨਿਕਾਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਇਕੋ ਸਮੇਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।

ਪੂਰਬੀ ਲੱਦਾਖ ਵਿੱਚ ਵੱਖ-ਵੱਖ ਪਹਾੜੀ ਖੇਤਰਾਂ ਵਿੱਚ ਭਾਰਤੀ ਫ਼ੌਜ ਦੇ ਕਰੀਬ 50,000 ਜਵਾਨ ਤਾਇਨਾਤ ਹਨ। ਚੀਨ ਦੇ ਵੀ ਇੰਨੇ ਹੀ ਜਵਾਨ ਤਾਇਨਾਤ ਹਨ। ਪਿਛਲੇ ਮਹੀਨੇ ਭਾਰਤ ਤੇ ਚੀਨ ਨੇ ਭਾਰਤ-ਚੀਨ ਸਰਹੱਦੀ ਮਾਮਲਿਆਂ ’ਤੇ ‘ਮਸ਼ਵਰਾ ਤੇ ਤਾਲਮੇਲ ਲਈ ਕਾਰਜਕਾਰੀ ਤੰਤਰ’ ਢਾਂਚੇ ਤਹਿਤ ਇਕ ਹੋਰ ਗੇੜ ਦੀ ਕੂਟਨੀਤਿਕ ਗੱਲਬਾਤ ਕੀਤੀ ਸੀ ਹਾਲਾਂਕਿ, ਇਸ ਗੱਲਬਾਤ ਤੋਂ ਵੀ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All