ਜੌਹਾਨੈਸਬਰਗ: ਸੰਯੁਕਤ ਰਾਸ਼ਟਰ ਦੀ ਖੁਰਾਕ ਏਜੰਸੀ ‘ਵਿਸ਼ਵ ਖੁਰਾਕ ਪ੍ਰੋਗਰਾਮ’ (ਡਬਲਯੂਐੱਫਪੀ) ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਆਲਮੀ ਆਵਾਜਾਈ ਪ੍ਰਣਾਲੀ ਲਈ ਤੁਰੰਤ ਵਿੱਤੀ ਮਦਦ ਨਹੀਂ ਮਿਲਦੀ ਹੈ ਤਾਂ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਵੱਖ ਵੱਖ ਮੁਲਕਾਂ ਨੂੰ ਹਜ਼ਾਰਾਂ ਟਨ ਮਾਸਕ, ਦਸਤਾਨੇ ਤੇ ਹੋਰ ਸਾਮਾਨ ਪਹੁੰਚਾਉਣ ਦਾ ਕੰਮ ਅਗਲੇ ਮਹੀਨੇ ਠੱਪ ਹੋ ਸਕਦਾ ਹੈ। ਮੁਹਿੰਮ ਦੇ ਸੀਨੀਅਰ ਡਾਇਰੈਕਟਰ ਆਮਿਰ ਦਾਊਦੀ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਇਸ ਮੁਹਿੰਮ ਰਾਹੀਂ ਇਸ ਦੇ ਜਹਾਜ਼ ਨੇ 2600 ਆਮ ਲੋਕਾਂ ਤੇ ਸਿਹਤ ਕਰਮੀਆਂ ਨੂੰ ਬਿਨਾਂ ਕੋਈ ਫੀਸ ਲਏ ਅਫਰੀਕਾ, ਏਸ਼ੀਆ ਤੇ ਪੱਛਮੀ ਏਸ਼ੀਆ ’ਚ ਪਹੁੰਚਾਇਆ ਅਤੇ ਇਹ ਸੇਵਾ ਹੁਣ ਬੰਦ ਹੋਣ ਕਿਨਾਰੇ ਹੈ। -ਪੀਟੀਆਈ