ਨਵੀਂ ਦਿੱਲੀ, 24 ਅਗਸਤ
ਰੱਖਿਆ ਸਟਾਫ਼ ਮੁਖੀ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਜੇ ਅਸਲ ਕੰਟਰੋਲ ਰੇਖਾ ਉਤੇ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਲਈ ਜਾਰੀ ਲੰਮੀ ਗੱਲਬਾਤ ਦਾ ਕੋਈ ਸਕਾਰਾਤਮਕ ਨਤੀਜਾ ਨਹੀਂ ਨਿਕਲਦਾ ਤਾਂ ਹਥਿਆਰਬੰਦ ਬਲ ਕਿਸੇ ਫ਼ੌਜੀ ਬਦਲ ਉਤੇ ਵੀ ਵਿਚਾਰ ਕਰਨ ਲਈ ਤਿਆਰ ਹਨ। ਜਨਰਲ ਰਾਵਤ ਭਾਰਤ-ਚੀਨ ਸਰਹੱਦੀ ਮੁੱਦੇ ਬਾਰੇ ਰਣਨੀਤੀ ਘੜ ਰਹੀ ਸਿਖ਼ਰਲੀ ਫੌਜੀ ਲੀਡਰਸ਼ਿਪ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ‘ਸਾਰੀ ਸਰਕਾਰ’ ਟਕਰਾਅ ਦਾ ਸ਼ਾਂਤੀ ਨਾਲ ਹੱਲ ਕੱਢਣ ਵਿਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲ ਫ਼ੌਜੀ ਕਾਰਵਾਈ ਲਈ ਹਮੇਸ਼ਾ ਤਿਆਰ ਹਨ ਜੇ ਯਤਨਾਂ ਦਾ ਕੋਈ ਸਿੱਟਾ ਨਹੀਂ ਨਿਕਲਦਾ। ਜਨਰਲ ਨੇ ਕਿਹਾ ਕਿ ਐਲਏਸੀ ’ਤੇ ਟਕਰਾਅ ਦਾ ਕਾਰਨ ਦੋਵਾਂ ਮੁਲਕਾਂ ਦੀ ਇਸ ਬਾਰੇ ਧਾਰਨਾ ਵੱਖ-ਵੱਖ ਹੋਣਾ ਹੈ।
-ਪੀਟੀਆਈ