ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਪੰਚਾਇਤ ਘਰ ਵਿਚੋਂ ਸੁਰੱਖਿਆ ਬਲਾਂ ਨੇ ਅੱਜ ਧਮਾਕਾਖੇਜ਼ ਸਮੱਗਰੀ ਤੇ ਡੈਟੋਨੇਟਰ ਬਰਾਮਦ ਕੀਤੇ ਹਨ। ਫ਼ੌਜ ਦੇ ਅਧਿਕਾਰੀ ਨੇ ਕਿਹਾ ਕਿ ਖ਼ੁਫ਼ੀਆ ਜਾਣਕਾਰੀ ਦੇ ਅਧਾਰ ’ਤੇ ਕੁਪਵਾੜਾ ਜ਼ਿਲ੍ਹੇ ਦੇ ਗੁਲਗਾਮ ਇਲਾਕੇ ਵਿਚ ਸਾਂਝੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਪੰਜ ਕਿਲੋਗ੍ਰਾਮ ‘ਪੌਲੀਮਰ ਬਾਂਡਡ’ ਧਮਾਕਾਖੇਜ਼ ਸਮੱਗਰੀ ਪੰਚਾਇਤ ਘਰ ਵਿਚੋਂ ਬਰਾਮਦ ਹੋਈ। ਇਨ੍ਹਾਂ ਨੂੰ ਮਗਰੋਂ ਨਸ਼ਟ ਕਰ ਦਿੱਤਾ ਗਿਆ। ਬਲਾਂ ਨੂੰ ਧਾਰਾ 370 ਬਾਰੇ ਕੁਝ ਪੋਸਟਰ ਤੇ ‘ਬੰਦ’ ਦੇ ਸੱਦੇ ਨਾਲ ਜੁੜੇ ਕੁਝ ਪੋਸਟਰ ਵੀ ਇਮਾਰਤ ਵਿਚੋਂ ਮਿਲੇ ਹਨ। -ਪੀਟੀਆਈ