ਮੁੰਬਈ, 27 ਜੁਲਾਈ
ਮੁੰਬਈ ਪੁਲੀਸ ਨੇ ਮੰਗਲਵਾਰ ਨੂੰ ਰਾਜ ਕੁੰਦਰਾ ਦੀ ਹਿਰਾਸਤ ਵਧਾਏ ਜਾਣ ਦੀ ਅਪੀਲ ਕਰਦਿਆਂ ਅਦਾਲਤ ਵਿੱਚ ਕਿਹਾ ਕਿ ਕੁੰਦਰਾ ਨੇ ਅਸ਼ਲੀਲ ਫਿਲਮਾਂ ਦੇ ਨਿਰਮਾਣ ਅਤੇ ਉਨ੍ਹਾਂ ਦੀ ਆਨਲਾਈਨ ਵੰਡ ਤੋਂ ਬੀਤੇ ਵਰ੍ਹੇ ਅਗਸਤ ਅਤੇ ਦਸੰਬਰ ਵਿਚਾਲੇ ਘੱਟੋ ਘੱਟ 1.17 ਕਰੋੜ ਰੁਪਏ ਕਮਾਏ ਸਨ। ਮੈਜਿਸਟ੍ਰੇਟ ਅਦਾਲਤ ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਕੁੰਦਰਾ(45) ਦਾ 14 ਦਿਨਾਂ ਦਾ ਜੁਡੀਸ਼ਲ ਰਿਮਾਂਡ ਦਿੱਤਾ ਹੈ। ਇਸੇ ਦੌਰਾਨ ਬੰਬਈ ਹਾਈ ਕੋਰਟ ਨੇ ਉਨ੍ਹਾਂ ਨੂੰ ਫੌਰੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲੀਸ ਅਨੁਸਾਰ ਇਹ ਪੈਸਾ ‘ਐੱਪਲ ਸਟੋਰ’ ਉਤੇ ਉਪਲਬਧ ਐਪ ਰਾਹੀਂ ਕਮਾਇਆ ਗਿਆ। ਪੁਲੀਸ ਨੇ ਗੂਗਲ ਤੋਂ ਵੀ ਇਸ ਸਬੰਧੀ ਜਾਣਕਾਰੀ ਮੰਗੀ ਹੈ। -ਏਜੰਸੀ