ਦੇਹਰਾਦੂਨ, 30 ਅਪਰੈਲ
ਕਰੋਨਾ ਮਹਾਮਾਰੀ ਕਾਰਨ ਇਕ ਮਹੀਨੇ ਲਈ ਸੀਮਤ ਕੀਤਾ ਹਰਿਦੁਆਰ ਕੁੰਭ ਅੱਜ ਸਮਾਪਤ ਹੋ ਗਿਆ। ਇਸ ਵਾਰ 70 ਲੱਖ ਸ਼ਰਧਾਲੂਆਂ ਨੇ ਗੰਗਾ ਵਿਚ ਡੁਬਕੀ ਲਾਈ। ਇਹ ਮੇਲਾ ਪਹਿਲਾਂ ਤਿੰਨ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਚਲਦਾ ਸੀ ਪਰ ਇਸ ਵਾਰ ਇਸ ਵਿਚ ਸਿਰਫ ਤਿੰਨ ਸ਼ਾਹੀ ਇਸ਼ਨਾਨ ਹੋਏ। ਇਸ ਮੇਲੇ ਵਿਚ ਸਾਧੂਆਂ ਤੇ ਆਮ ਲੋਕਾਂ ਸਣੇ ਢਾਈ ਹਜ਼ਾਰ ਤੋਂ ਵੱਧ ਕਰੋਨਾ ਦੀ ਮਾਰ ਹੇਠ ਆਏ।-ਪੀਟੀਆਈ