ਮਥੁਰਾ(ਯੂਪੀ): ਸਥਾਨਕ ਅਦਾਲਤ ਨੇ ਸ਼ਾਹੀ ਈਦਗਾਹ ਮਸਜਿਦ ਨੂੰ ਇਥੋਂ ਹਟਾਉਣ ਦੀ ਮੰਗ ਕਰਦੀ ਪਟੀਸ਼ਨ ’ਤੇ ਸੁਣਵਾਈ ਦੀ ਸਹਿਮਤੀ ਦਿੱਤੀ ਹੈ। ਹਿੰਦੂ ਧਿਰ ਦੇ ਵਕੀਲ ਦਾ ਦਾਅਵਾ ਹੈ ਕਿ ਸ਼ਾਹੀ ਈਦਗਾਹ ਮਸਜਿਦ ਕੇਸ਼ਵ ਦੇਵ ਮੰਦਿਰ ਦੀ ਜ਼ਮੀਨ ’ਤੇ ਬਣੀ ਹੋਈ ਹੈ, ਜੋ ਭਗਵਾਨ ਕ੍ਰਿਸ਼ਨ ਦਾ ਜਨਮ ਅਸਥਾਨ ਹੈ। ਐਡਵੋਕੇਟ ਹਰੀ ਸ਼ੰਕਰ ਜੈਨ ਨੇ ਕਿਹਾ ਕਿ ਅਦਾਲਤ ਨੇ ਕਈ ਪਟੀਸ਼ਨਾਂ ’ਚੋਂ ਇਕ ਨੂੰ ਸਵੀਕਾਰ ਕਰ ਲਿਆ ਹੈ। ਕ੍ਰਿਸ਼ਨ ਜਨਮਭੂਮੀ ਕੰਪਲੈਕਸ 13.37 ਏਕੜ ਵਿੱਚ ਫੈਲਿਆ ਹੋਇਆ ਹੈ। ਪਟੀਸ਼ਨ ਮੁਤਾਬਕ ਮਸਜਿਦ, ਮੰਦਿਰ ਨਾਲ ਸਬੰਧਤ ਜ਼ਮੀਨ ਉੱਤੇ ਉਸਾਰੀ ਹੋਈ ਹੈ। -ਪੀਟੀਆਈ