ਸ੍ਰੀਨਗਰ, 25 ਜੁਲਾਈ
ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਜਿਹੀ ਵਿਰਾਸਤ ਛੱਡ ਕੇ ਗਏ ਹਨ, ਜਿਸ ਦੌਰਾਨ ਦੇਸ਼ ਦੇ ਸੰਵਿਧਾਨ ਨੂੰ ‘ਮਧੋਲਿਆ’ ਗਿਆ ਕਿਉਂਕਿ ਉਨ੍ਹਾਂ ‘ਭਾਜਪਾ ਦੇ ਸਿਆਸੀ ਏਜੰਡੇ ਨੂੰ ਹੀ ਪੂਰਾ ਕੀਤਾ’। ਮੁਫ਼ਤੀ ਨੇ ਨਵੇਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਹਲਫ਼ ਲੈਣ ਤੋਂ ਫੌਰੀ ਮਗਰੋਂ ਕੀਤੇ ਟਵੀਟ ਵਿੱਚ ਕਿਹਾ, ‘‘ਸਾਬਕਾ ਰਾਸ਼ਟਰਪਤੀ(ਕੋਵਿੰਦ) ਆਪਣੇ ਪਿੱਛੇ ਅਜਿਹੀ ਵਿਰਾਸਤ ਛੱਡ ਕੇ ਗਏ ਹਨ, ਜਿੱਥੇ ਭਾਰਤੀ ਸੰਵਿਧਾਨ ਨੂੰ ਅਨੇਕਾਂ ਵਾਰ ਮਧੋਲਿਆ ਗਿਐ। ਇਹ ਚਾਹੇ ਧਾਰਾ 370 ਨੂੰ ਮਨਸੂਖ ਕਰਨਾ ਹੋਵੇ ਜਾਂ ਫਿਰ ਸੀਏਏ ਜਾਂ ਘੱਟਗਿਣਤੀਆਂ ਤੇ ਦਲਿਤਾਂ ਨੂੰ ਨਿਸ਼ਾਨਾ ਬਣਾਉਣਾ ਹੋਵੇ, ਉਨ੍ਹਾਂ ਭਾਰਤੀ ਸੰਵਿਧਾਨ ਦੀ ਕੀਮਤ ’ਤੇ ਭਾਜਪਾ ਦੇ ਸਿਆਸੀ ਏਜੰਡੇ ਨੂੰ ਹੀ ਪੂਰਾ ਕੀਤਾ।’’ -ਪੀਟੀਆਈ