ਨਵੀਂ ਦਿੱਲੀ, 11 ਮਈ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਇੱਥੇ ਰਾਸ਼ਟਰਪਤੀ ਭਵਨ ਵਿੱਚ ਨੇਪਾਲ, ਸੂਡਾਨ ਅਤੇ ਸਲੋਵਾਕੀਆ ਦੇ ਨਵੇਂ ਰਾਜਦੂਤਾਂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਅਨੁਸਾਰ ਸ੍ਰੀ ਕੋਵਿੰਦ ਨੇ ਨਿਯੁਕਤੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਾਰਤ ਨਾਲ ਇਨ੍ਹਾਂ ਦੇਸ਼ਾਂ ਦੇ ਦੋਸਤਾਨਾਂ ਤੇ ਬਹੁਪੱਖੀ ਸਬੰਧਾਂ ਦਾ ਵੀ ਜ਼ਿਕਰ ਕੀਤਾ। ਰਾਸ਼ਟਰਪਤੀ ਕੋਵਿੰਦ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਨੂੰ ਲੈ ਕੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਕੋਵਿੰਦ ਨੂੰ ਆਪਣੇ ਦਸਤਾਵੇਜ਼ ਪੇਸ਼ ਕਰਨ ਵਾਲਿਆਂ ਵਿੱਚ ਨੇਪਾਲ ਦੇ ਰਾਜਦੂਤ ਡਾ. ਸ਼ੰਕਰ ਪ੍ਰਸਾਦ ਸ਼ਰਮਾ, ਸੂਡਾਨ ਦੇ ਰਾਜਦੂਤ ਅਬਦੁੱਲਾ ਉਮਰ ਬਸ਼ੀਰ ਅਲ ਹੁਸੈਨ ਅਤੇ ਸਲੋਵਾਕੀਆ ਦੇ ਰਾਜਦੂਤ ਰੌਬਰਟ ਮੈਕਸੀਅਨ ਸ਼ਾਮਲ ਸਨ। -ਪੀਟੀਆਈ