ਨਵੀਂ ਦਿੱਲੀ, 12 ਅਕਤੂਬਰ
ਦੁਰਗਾ ਪੂਜਾ ਤੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੰਗਲਵਾਰ ਨੂੰ ਨਾਗਰਿਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਅਜਿਹਾ ਸਮਾਜ ਉਸਾਰਨ ਦਾ ਸੱਦਾ ਦਿੱਤਾ ਜਿੱਥੇ ਔਰਤਾਂ ਨੂੰ ਪੂਰਾ ਇੱਜ਼ਤ-ਮਾਣ ਮਿਲ ਸਕੇ ਅਤੇ ਰਾਸ਼ਟਰ ਉਸਾਰੀ ਦੀ ਪ੍ਰਕਿਰਿਆ ਵਿੱਚ ਉਨ੍ਹਾਂ ਦਾ ਬਰਾਬਰ ਯੋਗਦਾਨ ਹੋਵੇ।
ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਰਾਸ਼ਟਰਪਤੀ ਨੇ ਕਿਹਾ ਕਿ ਦੁਰਗਾ ਦੇਵੀ, ਨਾਰੀ ਸ਼ਕਤੀ ਦਾ ਚਿੰਨ੍ਹ ਹੈ। ਕੋਵਿੰਦ ਨੇ ਕਿਹਾ,‘ਦੁਰਗਾ ਪੂਜਾ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਹੈ। ਮਾਂ ਦੁਰਗਾ ਦੇ ਵੱਖੋ-ਵੱਖਰੇ ਨੌਂ ਅਵਤਾਰ ਜ਼ਿੰਦਗੀ ਤੇ ਕੁਦਰਤ ਦੇ ਮੇਲ ਦੇ ਵੱਖਰੇ ਰੂਪਾਂ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਤਿਉਹਾਰ ਦੇ ਮੌਕੇ ’ਤੇ ਆਓ ਅਜਿਹਾ ਸਮਾਜ ਉਸਾਰੀਏ ਜਿੱਥੇ ਔਰਤਾਂ ਦੀ ਇੱਜ਼ਤ ਹੋਵੇ। -ਪੀਟੀਆਈ