ਉਧਾਗਾਮੰਡਲਮ, 3 ਸਤੰਬਰ
ਤਾਮਿਲ ਨਾਡੂ ਦੇ ਨੀਲਗਿਰੀ ਜ਼ਿਲ੍ਹੇ ਵਿੱਚ ਜੇ ਕਿਸੇ ਨੇ ਸਰਕਾਰੀ ਠੇਕਿਆਂ ਤੋਂ ਸ਼ਰਾਬ ਖ਼ਰੀਦਣੀ ਹੈ ਤਾਂ ਉਸ ਨੂੰ ਕੋਵਿਡ-19 ਵੈਕਸੀਨ ਦਾ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੋਵੇਗਾ। ਇਥੋਂ ਦੀ ਡੀਸੀ ਨੇ ਲੋਕਾਂ ਵਿੱਚ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰਨ ਲਈ ਅਜਿਹਾ ਕੀਤਾ ਹੈ। ਠੇਕੇ ਤੋਂ ਸ਼ਰਾਬ ਉਸੇ ਨੂੰ ਮਿਲੇਗੀ ਜਿਸ ਕੋਲ ਦੋ ਟੀਕੇ ਲਗਵਾਉਣ ਦਾ ਪ੍ਰਮਾਣ ਪੱਤਰ ਹੋਵੇਗਾ। ਇਸ ਸਰਟੀਫਿਕੇਟ ਦੇ ਨਾਲ ਠੇਕੇ ਦਾ ਕਰਿੰਦੇ ਨੂੰ ਆਧਾਰ ਕਾਰਡ ਵੀ ਦਿਖਾਉਣਾ ਲਾਜ਼ਮੀ ਹੈ।